Wednesday, February 4, 2009

ਉਡਣ ਦੇ ਚਾਅ ਪੁੱਤਾਂ ਨੂੰ

ਰਾਤਾਂ ਨੂੰ ਪੁੱਛਣ ਕੌਲ ਫੁੱਲ ਕਪਾਵਾਂ ਨੂੰ
ਪੁੱਛਦਾ ਨਾ ਕੋਈ ਦੁੱਖ ਸੱਖਣੀਆਂ ਥਾਵਾਂ ਨੂੰ

ਦਰੀਂ ਮੰਜੀ ਤੇ ਬੈਠੀ ਉਡੀਕੇ ਪੁੱਤਰਾਂ ਨੂੰ
ਉਡਣ ਦੇ ਚਾਅ ਪੁੱਤਾਂ ਨੂੰ ਦੁੱਖੜੇ ਮਾਵਾਂ ਨੂੰ

ਕੋਇਲ ਗਾਵੇੇ ਬੈਠੀ ਅੰਬ ਦੀ ਡਾਲੀ ਤੇ
ਤੋਤੇ ਲੜਨ ਬੇਰੀ ਤੇ ਸੁਖਨ ਹਵਾਵਾਂ ਨੂੰ

ਗਲੀ 2 ਵਿਚ ਸ਼ੱਕੀ ਵਾ ਜੇਹੀ ਫਿਰਦੀ ਹੈ
ਲੜਨ ਦੀ ਚੜੀ ਪੌਣ ਸਕੇ ਭਰਾਵਾਂ ਨੂੰ

ਔਸੀਆਂ ਪਾਵੇ ਸਿਤਮ ਹੰਢਾਵੇ ਰਾਤ ਕੱਲੀ
ਅੱਜਕਲ ਨਾ ਆਵੇ ਟੱਪ ਕੋਈ ਦਰਿਆਵਾਂ ਨੂੰ

ਲੋਕੀ ਆ ਗਏ ਘਰ ਕੱਟ ਕੇ ਕੈਦ ਉਮਰ
ਬੈਠੇ ਬੂਹੇ ਉਡੀਕਣ ਵਲੇਤੀ ਰਾਹਵਾਂ ਨੂੰ

ਪਵਨ ਆਈ ਪਿੰਡੋਂ ਭਿੱਜੀ ਹੰਝੂਆਂ ਦੀ
ਕੀ ਬੰਨਾਂ ਇਹਦੇ ਪੱਲੇ ਦੂਰ ਗਰਾਵਾਂ ਨੂੰ